ਫੋਰਕਲਿਫਟ, ਕਾਰਾਂ, ਵੈਨਾਂ ਅਤੇ ਟਰੱਕਾਂ ਦੇ ਕੋਲ ਸੁਰੱਖਿਆ
ਤੇਜ਼ ਰਫ਼ਤਾਰ ਵਾਲੇ ਕੰਮ ਦੇ ਮਾਹੌਲ ਵਿੱਚ ਤੁਸੀਂ ਆਪਣੇ ਆਪ ਨੂੰ ਫੋਰਕਲਿਫਟਾਂ, ਕਾਰਾਂ, ਵੈਨਾਂ ਅਤੇ ਟਰੱਕਾਂ ਨਾਲ ਆਪਣੀ ਜਗ੍ਹਾ ਸਾਂਝੀ ਕਰਦੇ ਹੋਏ ਪਾ ਸਕਦੇ ਹੋ. jehre ਤੁਹਾਡੇ ਆਲੇ ਦੁਆਲੇ ਲਗਾਤਾਰ ਘੁੰਮਦੇ ਰਹਿੰਦੇ ਹਨ। ਸੁਰੱਖਿਅਤ ਰਹਿਣ ਦਾ ਮਤਲਬ ਹੈ ਕਿ ਤੁਹਾਨੂੰ ਇੱਕ ਕਦਮ ਅੱਗੇ ਰਹਿਣਾ ਹੋਵੇਗਾ।
ਜਦੋਂ ਤੁਸੀਂ ਵਾਹਨਾਂ ਦੇ ਆਸ-ਪਾਸ ਕੰਮ ਕਰ ਰਹੇ ਹੋਵੋ ਤਾਂ ਸੁਰੱਖਿਅਤ ਰਹਿਣ ਦੇ ਪੰਜ ਤਰੀਕੇ ਇੱਥੇ ਦਿੱਤੇ ਗਏ ਹਨ।
ਆਪਣੀ ਲੇਨ ਵਿੱਚ ਰਹੋ: ਸਿਰਫ਼ ਲੋਕਾਂ ਲਈ ਚੱਲਣ ਵਾਲੇ ਰਸਤਿਆਂ ਦੀ ਵਰਤੋਂ ਕਰੋ ਅਤੇ ਲੋਡਿੰਗ ਜ਼ੋਨ ਜਾਂ ਉਹਨਾਂ ਖੇਤਰਾਂ ਤੋਂ ਦੂਰ ਰਹੋ ਜਿੱਥੇ ਵਾਹਨ ਮੋੜ ਕੱਟਦੇ ਹੋਣ।
ਦੇਖਿਆ ਜਾ ਸਕਦਾ ਹੈ: (ਰਿਫਲੈਕਟਿਵ ਵੈਸਟ ja ਜਲਦੀ ਨਜ਼ਰ ਆਉਣ ਵਾਲੀ ਜੈਕਟ ਅਤੇ ਕੱਪੜੇ ਪਾਓ ਤਾਂ ਜੋ ਡਰਾਈਵਰ ਤੁਹਾਨੂੰ ਦੇਖ ਸਕਣ।
3
ਫੋਰਕਲਿਫਟਾਂ ਦੇ ਆਲੇ-ਦੁਆਲੇ ਆਪਣੀ ਦੂਰੀ ਬਣਾਈ ਰੱਖੋ: ਫੋਰਕਲਿਫਟ ਡਰਾਈਵਰਾਂ ਲਈ ਪੈਦਲ ਚੱਲ ਰਹੇ ਲੋਕਾਂ ਨੂੰ ਦੇਖਣਾ ਔਖਾ ਹੋ ਸਕਦਾ ਹੈ।
ਫੋਰਕਲਿਫਟਾਂ ਦੇ ਬਲਾਇੰਡਸਪੋਟ ਤੋਂ ਬਚੋ। ਕਦੇ othe ਖੜੇ ਨਾ ਹੋਵੋ:
ਫੋਰਕਲਿਫਟ ਦੇ ਪਿੱਛੇ, ਵਗਲ ਵਿੱਚ ਅਤੇ ਖੱਬੇ ਅਤੇ ਸੱਜੇ ਪਾਸੇ ਵੱਲ 45 ਡਿਗਰੀ 'ਤੇ ਕਦੇ ਖੜੇ ਨਾ ਹੋਵੋ।
ਫੋਰਕਲਿਫਟਾਂ ਦੇ ਸਾਹਮਣੇ। ਫੋਰਕਲਿਫਟ ਡਰਾਈਵਰ ਆਸਾਨੀ ਨਾਲ ਆਪਣੀਆਂ ਮਸ਼ੀਨਾਂ ਨਾਲ ਉਨ੍ਹਾਂ ਦੁਆਰਾ ਲੋਡ ਹੋ ਰਹੇ ਸਮਾਨ ਨੂੰ ਨਹੀਂ ਦੇਖ ਸਕਦੇ।
ਫੋਰਕਲਿਫਟ ਦੇ ਪਿਛਲੇ ਪਾਸੇ। ਜਦੋਂ ਫੋਰਕਲਿਫਟ ਮੁੜਦੇ ਹਨ, ਤਾਂ ਉਹ ਮੱਛੀ ਦੀ ਪੂਛ ਵਾਂਗ, ਪਿੱਛੇ ਤੋਂ ਬਾਹਰ ਵੱਲ ਝੂਲਦੇ ਹਨ।
ਡਰਾਈਵਰਾਂ ਨਾਲ ਸੰਚਾਰ ਕਰੋ: ਜੇਕਰ ਤੁਹਾਨੂੰ ਕਿਸੇ ਵਾਹਨ ਦਾ ਰਸਤਾ ਪਾਰ ਕਰਨਾ ਹੈ, ਤਾਂ ਹੱਥਾਂ ਦੇ ਸੰਕੇਤਾਂ ਦੀ ਵਰਤੋਂ ਕਰੋ, ਅਤੇ ਅੱਖ ਨਾਲ ਸੰਪਰਕ ਕਰੋ ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਉਹਨਾਂ ਨੇ ਤੁਹਾਨੂੰ ਦੇਖਿਆ ਹੈ। ਜੇਕਰ ਸ਼ੱਕ ਹੋਵੇ, ਤਾਂ ਅੱਗੇ ਕਦਮ ਰੱਖਣ ਤੋਂ ਪਹਿਲਾਂ ਉਨ੍ਹਾਂ ਦੁਆਰਾ ਸੰਕੇਤ ਦਿੱਤੇ ਜਾਣ ਦੀ ਉਡੀਕ ਕਰੋ।
ਸਭ ਤੋਂ ਜ਼ਰੂਰੀ, ਜਦੋਂ ਵੀ ਤੁਸੀਂ ਫੋਰਕਲਿਫਟਾਂ, ਕਾਰਾਂ, ਵੈਨਾਂ ਜਾਂ ਟਰੱਕਾਂ ਦੇ ਨੇੜੇ ਹੋਵੋ ਤਾਂ ਹਮੇਸ਼ਾ ਸਾਵਧਾਨ ਰਹੋ।
ਜੇਕਰ ਤੁਹਾਡੇ ਕੋਈ ਸਵਾਲ ਹਨ ਜਾਂ ਕੁਝ ਵੀ ਅਸੁਰੱਖਿਅਤ ਦੇ ਖਦੇ ਹਨ, ਤਾਂ ਆਪਣੇ ਸੁਪਰਵਾਈਜ਼ਰ ਨੂੰ ਦੱਸੋ। ਸੁਚੇਤ ਅਤੇ ਜਾਗਰੂਕ ਰਹਿਣ ਨਾਲ, ਤੁਸੀਂ ਦਿਨ ਦੇ ਅੰਤ ਵਿੱ ਚ ਸੁਰੱਖਿਅਤ ਘਰ ਜਾ ਸਕਦੇ ਹੋ।
ਦਾ ਵੀਡੀਓ ਸੰਸਕਰਣ ਵੀ ਦੇਖ ਸਕਦੇ ਹੋ ਫੋਰਕਲਿਫਟ, ਕਾਰਾਂ, ਵੈਨਾਂ ਅਤੇ ਟਰੱਕਾਂ ਦੇ ਕੋਲ ਸੁਰੱਖਿਆ